ਜੁਆਈ ਜਿਨ੍ਹਾਂ ਮਰਜੀ ਨੇਕ ਸੁਭਾਅ ਹੋਵੇ । ਸੱਸ ਦੀ ਬੁੱਕਲ ਚ ਸਿਰ ਨੀ ਰੱਖ ਸਕਦਾ ॥ ਨੂੰਹ ਜਿੰਨੀ ਮਰਜੀ ਸੁੰਗੜ ਸਾਊ ਹੋਵੇ । ਸਹੁਰਾ ਮੰਜੇ ਤੇ ਕੋਲ ਨੀ ਬਿਠਾ ਸਕਦਾ ॥ ਪਰਾਈ ਔਰਤ ਦਾ ਮਨ ਚ ਚਾਹੇ ਸਨਮਾਨ ਹੋਵੇ । ਭੈਣ ਦੀ ਫੀਲਿੰਗ ਨਾਲ ਰੱਖੜੀ ਨੀ ਬਣਾ ਸਕਦਾ ॥ ਭਾਈ ਭਾਈ ਦਾ ਚਾਹੇ ਲੱਖ ਪਿਆਰ ਹੋਵੇ । ਦੋਸਤਾਂ ਵਾਲੀ ਮਸਤੀ ਨੀ ਕੋਈ ਪਾ ਸਕਦਾ॥ ਦੋਸਤ ਭਾਵੇਂ ਹੋਵੇ ਜਿਗਰ ਦਾ ਟੁਕੜਾ । ਭਰਾਵਾ ਵਾਲਾ ਨੀ ਸਾਕ ਨਿਭਾ ਸਕਦਾ ॥ ਆਪਣੀ ਘਰਵਾਲੀ ਚਾਹੇ ਲੱਖ ਹੋਵੇ ਮਾੜੀ । ਬੇਗਾਨੀ ਤੇ ਕੋਈ ਰੋਹਬ ਨੀ ਪਾ ਸਕਦਾ। ਧੀਆਂ ਨੂੰ ਲੱਖ ਕੋਈ ਆਖੇ ਬਰਾਬਰ । ਪੁਤਰ ਬਿਨਾਂ ਘੁਮੰਡ ਨੀ ਆ ਸਕਦਾ ॥ ਪੁੱਤਾਂ ਨਾਲ ਚਾਹੇ ਲੱਖ ਮੁੱਛ ਖੜਦੀ । ਧੀ ਬਿਨਾ ਅਕਲ ਨੀ ਕੋਈ ਪਾ ਸਕਦਾ ॥ ਇਹ ਰਿਸ਼ਤੇ ਹੈ ਸਭ, ਭਾਵੇ ਹੋਣ ਸਾਰੇ ਝੂਠੇ । ਇਹਨਾਂ ਬਿਨਾ ਜਿੰਦਗੀ ਨੀ ਕੋਈ ਲੰਗਾਹ ਸਕਦਾ ।