Saturday, 24 December 2022

ਦਸਮੇਸ਼ ਦੇ ਸੁੱਜਿਆਂ ਪੈਰਾਂ ਤੇ ਬਣ ਮਲ੍ਹਮ ਕੋਈ ਲੱਗ ਜਾਵਾਂ ਮੈਂ,ਕਰ ਬਾਲਣ ਇਹਨਾਂ ਹੱਡੀਆਂ ਦਾ ਠਰਿਆਂ ਨੂੰ ਨਿੱਘ ਪਹੁੰਚਾਵਾਂ ਮੈਂ,,,ਦਸਮੇਸ਼ ਦੇ ਸੁੱਜਿਆਂ ਪੈਰਾਂ ਤੇਬਣ ਮਲ੍ਹਮ ਕੋਈ ਲੱਗ ਜਾਵਾਂ ਮੈਂ…ਵੱਸ ਚੱਲਦਾ ਹੋਵੇ ਮੇਰਾ ਤਾਂਇਸ ਹੋਣੀਂ ਨੂੰ ਮੈਂ ਟਾਲ ਦਵਾਂ,ਰੌਣਕ ਜੋ ਸ਼ਹਿਰ ਅਨੰਦਪੁਰ ਦੀਅੱਡ ਹੋਣ ਨਾ ਚਾਰੇ ਲਾਲ ਦਵਾਂ,ਖੜ੍ਹ ਜਾਵਾਂ ਮੂਹਰੇ ਜਾਲਮ ਦੇਨਾ ਦੇਵਾਂ ਛੋਹਣ ਵੀ ਗਰਮ ਹਵਾਵਾਂ ਮੈਂ,,,ਦਸਮੇਸ਼ ਸੁੱਜਿਆਂ ਪੈਰਾਂ ਤੇਬਣ ਮਲ੍ਹਮ ਕੋਈ ਲੱਗ ਜਾਵਾਂ ਮੈਂ…ਜਿੱਥੋਂ ਲੰਘਣਾ ਮੇਰੇ ਪ੍ਰੀਤਮ ਨੇਰਾਹਵਾਂ ਦੀਆਂ ਸੂਲਾਂ ਹੂੰਝ ਦਿਆਂ,ਗਾਰੇ ਵਿੱਚ ਲਿੱਬੜੇ ਚਰਨਾਂ ਨੂੰਮੈਂ ਹੰਝੂਆਂ ਦੇ ਨਾਲ ਪੂੰਝ ਦਿਆਂ,ਦੋ ਘੜੀਆਂ ਉਹਦੇ ਸੌਣ ਲਈਤਨ ਆਪਣਾ ਦੀ ਦਰੀ ਬਣਾਵਾਂ ਮੈਂ,,,ਦਸਮੇਸ਼ ਦੇ ਸੁੱਜਿਆਂ ਪੈਰਾਂ ਤੇਬਣ ਮਲ੍ਹਮ ਕੋਈ ਲੱਗ ਜਾਵਾਂ ਮੈਂ…ਹਰ ਜੁਲਮ ਕਰ ਲਿਆ ਜਾਲਮ ਨੇਮੁੱਖ ਦੀ ਮੁਸਕਾਨ ਨਹੀਂ ਖੋਹ ਸਕਿਆ,ਹਰ ਹੀਲਾ ਵੈਰੀ ਕਰ ਹਟਿਐਦਸਮੇਸ਼ ਦੁਖੀ ਨਹੀਂ ਹੋ ਸਕਿਆ,ਉਹਦੇ ਸਿਰ ਦੀ ਸੋਹਣੀ ਕਲਗੀ ਨੂੰ“ਨਿਰਵੈਰ” ਵੇ ਕਿਵੇਂ ਸਲਾਹਵਾਂ ਮੈਂ,,,ਦਸਮੇਸ਼ ਦੇ ਸੁੱਜਿਆਂ ਪੈਰਾਂ ਤੇਬਣ ਮਲ੍ਹਮ ਕੋਈ ਲੱਗ ਜਾਵਾਂ ਮੈਂ…#gurugobindsingji