Tuesday, 26 April 2022

song....This beautiful song is written By Jaswinder Sandhu This song describe the struggle of International students . ਗੀਤ - ਰਿੰਗ ਅਲਾਰਮ ਦੀ ਪੂਰਾ ਹੋ ਗਿਆ ਕਨੇਡਾ ਵਿੱਚ ਸਾਲ ਨੀਪੈਂਦੀ ਬਰਫ ਤੇ ਸਦਾ ਹੀ ਸਿਆਲ ਨੀ ਧੀ ਰਾਣੀ ਦਾ ਤੂੰ ਸੁਣ ਬੇਬੇ ਹਾਲ ਨੀ ਯਾਦ ਤੇਰੀ ਤੇ ਬਾਪੂ ਦੀ ਨੀ ਅੰਮੀਏਹਨੇਰੀ ਬਣ ਝੁੱਲ ਜਾਂਦੀ ਏ ਰਿੰਗ ਅਲਾਰਮ ਦੀ ਵੱਜੇ ਜਦੋਂ ਪਹਿਲੀਤੇ ਅੱਖ ਆਪੇ ਖੁੱਲ ਜਾਂਦੀ ਏਲੇਟ ਕੰਮ ਤੋਂ ਨਾ ਹੋਜਾਂ ਕਿਤੇ ਅੰਮੀਏਨੀ ਰੋਟੀ ਖਾਣੀ ਭੁੱਲ ਜਾਂਦੀ ਏਕੋਈ ਦਿੰਦਾ ਨਾਂ ਪਰੌਂਠੇ ਚਾਰ ਗੁੱਠੇ ਨੀ ਉੱਤੇ ਪਾ ਕੇ ਖੁੱਲੀ ਮੱਖਣੀ ਚੌਲ ਸਿੱਖ ਲਏ ਬਣਾਉਣੇ ਕੱਚੇ- ਪੱਕੇਤੇ ਮੈਗੀ ਗੈਸ ਉਤੇ ਰੱਖਣੀਕੌਫੀ ਭੱਜੀ ਜਾਂਦੀ ਟਿੰਮ ਉੱਤੋਂ ਚੱਕਲਾਂਤੇ ਕਦੇ - ਕਦੇ ਡੁੱਲ ਜਾਂਦੀ ਏਰਿੰਗ ਅਲਾਰਮ ਦੀ ਵੱਜੇ ਜਦੋਂ ਪਹਿਲੀਤੇ ਅੱਖ ਆਪੇ ਖੁੱਲ ਜਾਂਦੀ ਏਲੇਟ ਕੰਮ ਤੋਂ ਨਾ ਹੋਜਾਂ ਕਿਤੇ ਅੰਮੀਏਨੀ ਰੋਟੀ ਖਾਣੀ ਭੁੱਲ ਜਾਂਦੀ ਏਭੱਜਾਂ ਕੰਮ ਤੋਂ ਕਾਲਜ ਵੱਲ ਛੇਤੀਨੀ ਤਿੰਨ - ਤਿੰਨ ਬੱਸਾਂ ਫੱੜਕੇਆਉਣ ਬੈਠੀ ਨੂੰ ਕਲਾਸ ਵਿੱਚ ਝੂਟੇਤੇ ਨੀਂਦ ਅੱਖਾਂ ਵਿੱਚ ਰੜਕੇ ਸੁੱਖ ਚੈਨ ਅਤੇ ਨੀਂਦ ਮੇਰੀ ਅੰਮੀਏ ਨੀ ਫਰਜ਼ਾਂ ਚ ਤੁੱਲ ਜਾਂਦੀ ਏਰਿੰਗ ਅਲਾਰਮ ਦੀ ਵੱਜੇ ਜਦੋਂ ਪਹਿਲੀਤੇ ਅੱਖ ਆਪੇ ਖੁੱਲ ਜਾਂਦੀ ਏਲੇਟ ਕੰਮ ਤੋਂ ਨਾ ਹੋਜਾਂ ਕਿਤੇ ਅੰਮੀਏਨੀ ਰੋਟੀ ਖਾਣੀ ਭੁੱਲ ਜਾਂਦੀ ਏ✍️ ਜਸਵਿੰਦਰ ਸੰਧੂ