Friday, 11 June 2021

ਇੱਕ ਵਾਰ ਬਚਪਨ ਵਿੱਚ ਅਬਦੁਲ ਕਲਾਮ ਰਾਤ ਨੂੰ ਆਪਣੇ ਪਿਤਾ ਦੇ ਨਾਲ ਬੈਠ ਕੇ ਰੋਟੀ ਖਾ ਰਹੇ ਸਨ , ਤਾਂ ਉਹਨਾਂ ਦੀ ਮਾਂ ਨੇ ਖਾਣ ਲਈ ਸਬਜ਼ੀ ਰੱਖੀ, ਪਰ ਅਬਦੁਲ ਕਲਾਮ ਉਦੋਂ ਹੈਰਾਨ ਹੋ ਗਏ ਜਦੋਂ ਦੇਖਿਆ ਕਿ ਪਲੇਟ ਵਿੱਚ ਬਹੁਤ ਜ਼ਿਆਦਾ ਸੜੀ ਹੋਈ ਰੋਟੀ ਰੱਖੀ ਪਈ ਸੀ, ਤੇ ਅਬਦੁਲ ਕਲਾਮ ਆਪਣੇ ਪਿਤਾ ਵੱਲ ਦੇਖਦੇ ਹਨ ਜੋ ਕਿ ਉਹ ਸੜੀ ਹੋਈ ਰੋਟੀ ਆਰਾਮ ਨਾਲ ਖਾ ਰਹੇ ਸੀ,ਐਨੇ ਵਿੱਚ ਅਬਦੁਲ ਕਾਲਾਮ ਦੀ ਮਾਂ ਸੜੀ ਹੋਈ ਰੋਟੀ ਲਈ ਮਾਫੀ ਮੰਗਣ ਲੱਗਦੀ ਹੈ ਤਾਂ ਅਬਦੁਲ ਕਲਾਮ ਦੇ ਪਿਤਾ ਕਹਿੰਦੇ ਹਨ ਕਿ ਮੈਨੂੰ ਤਾਂ ਜਲੀ ਹੋਈ ਰੋਟੀ ਬਹੁਤ ਸਵਾਦ ਲੱਗੀ , ਫਿਰ ਬਾਅਦ ਵਿੱਚ ਅਬਦੁਲ ਕਲਾਮ ਦੇ ਪਿਤਾ ਅਬਦੁਲ ਕਲਾਮ ਨੂੰ ਸਮਝਾਉਂਦੇ ਹਨ ਕਿ ਤੁਹਾਡੀ ਮਾਂ ਸਾਰਾ ਦਿਨ ਘਰ ਦਾ ਕੰਮ ਕਰਦੀ ਹੈ , ਬਹੁਤ ਥੱਕ ਜਾਂਦੀ ਹੈ, ਫਿਰ ਵੀ ਸਾਡੇ ਲਈ ਖਾਣਾ ਬਣਾਉਂਦੀ ਹੈ , ਜਲੀ ਹੋਈ ਰੋਟੀ ਸਾਨੂੰ ਨੁਕਸਾਨ ਨਹੀਂ ਪਹੁਚਾਏਗੀ , ਪਰ ਤਿੱਖੇ ਸ਼ਬਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾ ਸਕਦੇ ਹਨ , ਯਾਦ ਰੱਖਣਾ ਔਖੇ ਹਾਲਾਤ ਇਨਸਾਨ ਨੂੰ ਓਨਾ ਦੁੱਖ ਨਹੀਂ ਪਹੁੰਚਾਉਂਦੇ ਜਿੰਨੇ ਕਿ ਇਨਸਾਨ ਦੇ ਮਾੜੇ ਬੋਲ | ਪਿਤਾ ਵੱਲੋਂ ਮਿਲੀਆਂ ਅਜਿਹੀਆਂ ਚੰਗੀਆਂ ਸਿੱਖਿਆਵਾਂ ਲੈ ਕੇ ਇੱਕ ਗਰੀਬ ਪਰਿਵਾਰ ਦਾ ਬੱਚਾ ਸਾਡੇ ਦੇਸ਼ ਦਾ ਰਾਸ਼ਟਰਪਤੀ ਤੇ ਮਿਜ਼ਾਇਲ ਮੈਨ ਬਣਿਆ |......