ਪੈਰ ਪਿਛਾਂਹੀਂ ਧਰਦਾ ਕਿੱਥੇ।ਅਣਖ਼ੀ ਬੰਦਾ ਡਰਦਾ ਕਿੱਥੇ।ਤੇਰੇ ਬਾਝੋਂ ਸਰਦਾ ਕਿੱਥੇ,ਤਪਿਆ ਸੀਨਾ ਠਰਦਾ ਕਿੱਥੇ।ਲੋਕ ਕਹਿਣ ਤੂੰ ਭੁੱਲ ਗਿਓਂ, ਪਰ,ਮੰਨਣ ਨੂੰ ਦਿਲ ਕਰਦਾ ਕਿੱਥੇ।ਤੁਰਿਆ ਹੁੰਦਾ ਨਾਲ਼ ਭਰਾਵਾਂ,ਫ਼ਿਰ ਮਿਰਜ਼ਾ ਸੀ ਮਰਦਾ ਕਿੱਥੇ।ਜਦ ਤੀਕਰ ਨਾ ਮੰਨੇ ਹਾਰਾਂ,ਸੱਚੀਂ ਬੰਦਾ ਹਰਦਾ ਕਿੱਥੇ।ਲੱਖ ਬਚਾ ਕੇ ਵੇਖ਼ ਲਵੀਂ ਤੂੰ,ਡੁੱਬਣ ਵਾਲਾ ਤਰਦਾ ਕਿੱਥੇ।ਪੈਰ ਪਏ ਕਬਰਾਂ ਦੇ ਰਾਹੇ,ਰਸਤਾ ਮਿਲਿਆ ਘਰ ਦਾ ਕਿੱਥੇ.ਹੋਵੇ ਨਾ ਮਜਬੂਰ ਤਰਨ ਜੇ,ਫ਼ਿਰ ਬੰਦਾ ਕੁਝ ਜਰਦਾ ਕਿੱਥੇ। taranjeet singh